HOW much do you know about your drinking water? It’s something we use every day, but we often don’t think much about where it came from or how it gets to our tap. It’s easy to forget that drinking water doesn’t just fall from the sky into our glass; in fact, there’s much more to the story.
While our region is surrounded by water, the water we see in the Pacific Ocean and the Fraser River is not the water we use for drinking. If you live in the Lower Mainland, your drinking water starts as rainfall and snowmelt in the mountainous areas called watersheds, located north of the cities. There are three watersheds: Capilano, Seymour and Coquitlam. They cover a vast area: together, they are 150 times the size of Stanley Park. The Metro Vancouver Regional District (Metro Vancouver) manages the watersheds to ensure availability of a regular supply of high-quality drinking water.
The watersheds are closed to the public for protection from pollution, erosion, fire and other hazards. Since the watersheds are protected and natural, our water starts in a much cleaner state than other areas where water is taken from publically accessible areas. This protection also helps preserve lots of forested land.
The rain and melting snow flows downhill through the watersheds’ creeks and streams into three large storage lakes – the Capilano, Seymour and Coquitlam Reservoirs. Each reservoir provides about one-third of the region’s drinking water. Water is stored year-round in the reservoirs. While rainfall refills the reservoirs during the winter and spring, dry periods and higher demand for water in the summer combine to lower the reservoirs’ water levels – and our drinking water supply.
The Capilano Reservoir in North Vancouver is the most westerly reservoir. Visitors can see the reservoir from the Cleveland Dam at the north end of Capilano River Regional Park.
The Seymour Reservoir is located in the North Shore Mountains. Although the reservoir is closed to public access, the forests south of the reservoir, called the Lower Seymour Conservation Reserve, are open to the public and offer many outdoor recreation experiences like hiking and biking.
Metro Vancouver also takes water from the Coquitlam Reservoir, which is contained by the Coquitlam Dam. The dam is owned and operated by BC Hydro. This reservoir sits just north of the city of Coquitlam and is visible only if hiking in the surrounding mountains or on a guided tour.
Our water may start as rain and snowmelt, but other steps are necessary to make it safe for drinking. Metro Vancouver treats drinking water to extremely high standards. First it is treated right as it leaves the reservoirs, in two modern water treatment plants.
The Seymour-Capilano Filtration Plant, the largest of its kind in Canada, can treat up to 1.8 billion litres of water per day. The Coquitlam Water Treatment Plant treats around 380 million litres of drinking water each day, about one-third of the total water supply delivered in the region.
Metro Vancouver conducts daily tests on our drinking water, analyzing about 30,000 samples per year. Water is tested at the reservoirs, through the water mains, and again in each municipality to ensure it’s clean and safe all the way to your tap.
Metro Vancouver delivers about one billion litres of drinking water each day (rising to over 1.5 billion in summer) to local governments using a network of over 500 kilometres of water mains. The water flows into local government distribution systems, from where it’s delivered to the taps of businesses and the Lower Mainland’s 2.5 million residents.
Operating this vast water system requires constant upgrades, improvements, maintenance and expansion, which add up to billions of dollars. By using less drinking water for daily activities, we can reduce demand and minimize the high costs required for new infrastructure.
You can find more information about our water system, and ideas for how to use less water, at www.welovewater.ca
————————————————————————————————————————————————————————
ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਪੀਣ ਵਾਲਾ ਪਾਣੀ ਕਿੱਥੋਂ ਆਉਂਦਾ ਹੈ?
ਤੁਸੀਂ ਆਪਣੇ ਪੀਣ ਵਾਲੇ ਪਾਣੀ ਬਾਰੇ ਕਿੰਨਾ ਕੁ ਜਾਣਦੇ ਹੋ? ਇਸ ਦੀ ਅਸੀਂ ਰੋਜਾਨਾ ਵਰਤੋਂ ਕਰਦੇ ਹਾਂ, ਪਰ ਅਕਸਰ ਅਸੀਂ ਇਸ ਬਾਰੇ ਜਿਆਦਾ ਨਹੀਂ ਸੋਚਦੇ ਕਿ ਇਹ ਕਿੱਥੋਂ ਆਉਂਦਾ ਹੈ ਅਤੇ ਸਾਡੀ ਟੂਟੀ ਤੱਕ ਕਿਵੇਂ ਪਹੁੰਚਦਾ ਹੈ। ਇਹ ਭੁੱਲਣਾ ਬਹੁਤ ਸੌਖਾ ਹੈ ਕਿ ਇਹ ਅਸਮਾਨ ਵਿੱਚੋਂ ਸਿੱਧਾ ਸਾਡੇ ਗਲਾਸ ਵਿੱਚ ਨਹੀਂ ਡਿੱਗਦਾ; ਹਾਲਾਂਕਿ, ਇਸ ਦੇ ਪਿੱਛੇ ਦੀ ਕਹਾਣੀ ਵਿੱਚ ਬਹੁਤ ਕੁਝ ਹੋਰ ਵੀ ਹੈ।
ਭਾਵੇਂ ਸਾਡਾ ਖੇਤਰ ਚੁਫੇਰਿਓ ਪਾਣੀ ਨਾਲ ਘਿਰਿਆ ਹੋਇਆ ਹੈ, ਜਿਹੜਾ ਪਾਣੀ ਅਸੀਂ ਪੈਸੇਫਿਕ ਸਮੁੰਦਰ ਜਾਂ ਫ਼ਰੇਜ਼ਰ ਨਦੀ ਵਿੱਚ ਦੇਖਦੇ ਹਾਂ ਇਹ ਉਹ ਪਾਣੀ ਨਹੀਂ ਜੋ ਅਸੀ ਪੀਂਦੇ ਹਾਂ। ਜੇਕਰ ਤੁਸੀਂ ਲੋਅਰ ਮੇਨਲੈਂਡ ਵਿੱਚ ਰਹਿੰਦੇ ਹੋ, ਤੁਹਾਡਾ ਪੀਣ ਵਾਲਾ ਪਾਣੀ ਮੀਂਹ ਅਤੇ ਪਹਾੜੀ ਇਲਾਕੇ ਵਿੱਚ ਬਰਫ਼ ਪਿਘਲਣ ਨਾਲ ਪਹਾੜੀ ਇਲਾਕਿਆਂ ਵਿੱਚੋਂ ਸ਼ੁਰੂ ਹੁੰਦਾ ਹੈ ਜਿਨ੍ਹਾਂ ਨੂੰ ਵਾਟਰਸ਼ੈੱਡ (ਪਾਣੀ ਦੇ ਸ਼ੈੱਡ) ਕਿਹਾ ਜਾਂਦਾ ਹੈ, ਜੋ ਕਿ ਸ਼ਹਿਰਾਂ ਦੇ ਉੱਤਰ ਵੱਲ ਸਥਿਤ ਹਨ। ਇੱਥੇ ਤਿੰਨ ਵਾਟਰਸ਼ੈੱਡ ਹਨ: ਕੈਪੀਲੈਨੋ, ਸੀਮੋਰ ਅਤੇ ਕੋਕੁਇੱਟਲਮ। ਇਹ ਵਿਸ਼ਾਲ ਖੇਤਰ ਕਵਰ ਕਰਦੇ ਹਨ: ਰਲਾ ਕੇ, ਇਹਨਾਂ ਦਾ ਖੇਤਰ ਸਟੈਨਲੀ ਪਾਰਕ ਦੇ ਖੇਤਰ ਨਾਲੋਂ 150 ਗੁਣਾ ਹੈ। ਮੈਟਰੋ ਵੈਨਕੂਵਰ ਰਿਜ਼ਨਲ ਡਿਸਟਰਿਕਟ (ਮੈਟਰੋ ਵੈਨਕੂਵਰ) ਉੱਤਮ ਕਿਸਮ ਦੇ ਪੀਣ ਵਾਲੇ ਪਾਣੀ ਦੀ ਆਮ ਸਪਲਾਈ ਦੀ ਸੁਵਿਧਾ ਯਕੀਨੀ ਬਣਾਈ ਰੱਖਣ ਲਈ ਇਹਨਾਂ ਵਾਟਰਸ਼ੈੱਡਾਂ ਦਾ ਪ੍ਰਬੰਧ ਚਲਾਉਂਦਾ ਹੈ।
ਪ੍ਰਦੂਸ਼ਣ, ਖਰਾਬੀ, ਅੱਗ ਅਤੇ ਹੋਰ ਖ਼ਤਰਿਆਂ ਤੋਂ ਬਚਾਅ ਲਈ ਵਾਟਰਸ਼ੈੱਡ ਆਮ ਜਨਤਾ ਲਈ ਬੰਦ ਹਨ। ਕਿਉਂਕਿ ਵਾਟਰਸ਼ੈੱਡ ਸੁਰੱਖਿਆ ਅਧੀਨ ਅਤੇ ਕੁਦਰਤੀ ਹਨ, ਸਾਡਾ ਪਾਣੀ ਬਾਕੀ ਖੇਤਰਾਂ ਦੇ ਪਾਣੀ ਜਿੱਥੇ ਲੋਕਾਂ ਦੀ ਪਹੁੰਚ ਹੋਵੇ ਨਾਲੋਂ ਕਿਤੇ ਜਿਆਦਾ ਸਾਫ਼ ਹਾਲਤ ਵਿੱਚ ਸ਼ੁਰੂ ਹੁੰਦਾ ਹੈ। ਇਸ ਸੁਰੱਖਿਆ ਨਾਲ ਬਹੁਤ ਸਾਰੀ ਜੰਗਲੀ ਧਰਤੀ ਦਾ ਬਚਾਅ ਕਰਨ ਵਿੱਚ ਵੀ ਮਦਦ ਮਿਲਦੀ ਹੈ।
ਮੀਂਹ ਅਤੇ ਪਿਘਲਦੀ ਹੋਈ ਬਰਫ਼ ਦਾ ਪਾਣੀ ਵਾਟਰਸ਼ੈੱਡਾਂ ਦੀਆਂ ਧਾਰਾਂ ਵਿੱਚੋਂ ਪਹਾੜੀਆਂ ਤੋਂ ਹੇਠਾਂ ਵੱਲ ਨੂੰ ਵਗਦਾ ਹੋਇਆ ਪਾਣੀ ਜਮ੍ਹਾਂ ਕਰਨ ਵਾਲੀਆਂ ਤਿੰਨ ਵੱਡੀਆਂ ਝੀਲਾਂ ਵਿੱਚ ਜਾ ਡਿੱਗਦਾ ਹੈ- ਕੈਪੀਲੈਨੋ, ਸੀਮੋਰ ਅਤੇ ਕੋਕੁਇੱਟਲਮ ਰੈਜ਼ਰਵੌਰ। ਹਰੇਕ ਰੈਜ਼ਰਵੌਰ (ਝੀਲ) ਖੇਤਰ ਲਈ ਇੱਕ ਤਿਹਾਈ ਪੀਣ ਵਾਲੇ ਪਾਣੀ ਦਾ ਹਿੱਸਾ ਮਹੁੱਈਆ ਕਰਾਉਂਦੀ ਹੈ। ਝੀਲਾਂ ਵਿੱਚ ਸਾਲ-ਭਰ ਪਾਣੀ ਜਮ੍ਹਾਂ ਕੀਤਾ ਜਾਂਦਾ ਹੈ। ਭਾਵੇਂਕਿ ਸਰਦ ਅਤੇ ਬਹਾਰ ਰੁੱਤ ਦੌਰਾਨ ਮੀਂਹ ਦਾ ਪਾਣੀ ਝੀਲਾਂ ਨੂੰ ਦੁਆਰਾ ਭਰਦਾ ਹੈ, ਖੁਸ਼ਕ ਸਮਿਆਂ ਅਤੇ ਗਰਮੀਆਂ ਵਿੱਚ ਪਾਣੀ ਦੀ ਭਾਰੀ ਮੰਗ ਮਿਲ ਕੇ ਝੀਲਾਂ ਵਿੱਚ ਪਾਣੀ ਦੇ ਸਤਰ ਨੂੰ ਘੱਟ ਕਰਦੇ ਹਨ- ਅਤੇ ਨਾਲ ਹੀ ਸਾਡੇ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਵੀ।
ਨੌਰਥ ਵੈਨਕੂਵਰ ਵਿੱਚ ਕੈਪੀਲੈਨੋ ਰੈਜ਼ਰਵੌਰ ਸਭ ਤੋਂ ਪੱਛਮੀ ਝੀਲ ਹੈ। ਕੈਪੀਲੈਨੋ ਰਿਵਰ ਰਿਜ਼ਨਲ ਪਾਰਕ ਦੇ ਉੱਤਰੀ ਸਿਰੇ ‘ਤੇ ਕਲੀਵਲੈਂਡ ਡੈਮ ਤੋਂ ਘੁੰਮਣ ਵਾਲੇ ਇਸ ਨੂੰ ਦੇਖ ਸਕਦੇ ਹਨ।
ਸੀਮੋਰ ਰੈਜ਼ਰਵੌਰ ਨੌਰਥ ਸ਼ੌਰ ਦੇ ਪਹਾੜਾਂ ਵਿੱਚ ਸਥਿਤ ਹੈ। ਹਾਲਾਂਕਿ ਰੈਜ਼ਰਵੌਰ ਜਨਤਾ ਦੀ ਪਹੁੰਚ ਲਈ ਬੰਦ ਹੈ, ਰੈਜ਼ਰਵੌਰ ਦੇ ਦੱਖਣੀ ਜੰਗਲ, ਜਿੰਨ੍ਹਾਂ ਨੂੰ ਲੋਅਰ ਸੀਮੋਰ ਕਨਜ਼ਰਵੇਸ਼ਨ ਰੀਜ਼ਰਵ ਕਿਹਾ ਜਾਂਦਾ ਹੈ, ਜਨਤਾ ਲਈ ਖੁੱਲੇ ਹੈ ਅਤੇ ਕਈ ਤਰ੍ਹਾਂ ਦੀਆਂ ਬਾਹਰੀ ਮਨੋਰੰਜਕ ਗਤੀਵਿਧੀਆਂ ਜਿਵੇਂ ਬਾਈਕਿੰਗ ਅਤੇ ਹਾਈਕਿੰਗ ਦੇ ਮੌਕੇ ਪ੍ਰਦਾਨ ਕਰਦੇ ਹਨ।
ਮੈਟਰੋ ਵੈਨਕੂਵਰ ਕੋਕੁਇਟਲਮ ਰੈਜ਼ਰਵੌਰ ਤੋਂ ਵੀ ਪਾਣੀ ਲੈਂਦਾ ਹੈ, ਜਿਹੜਾ ਕਿ ਕੋਕੁਇਟਲਮ ਡੈਮ ਵਿੱਚ ਹੈ। ਡੈਮ ਬੀ ਸੀ ਹਾਇਡਰੋ ਦੀ ਮਲਕੀਅਤ ਹੈ ਅਤੇ ਉਸ ਦੁਆਰਾ ਹੀ ਚਲਾਇਆ ਜਾਂਦਾ ਹੈ। ਇਹ ਰੈਜ਼ਰਵੌਰ ਕੋਕੁਇਟਲਮ ਸ਼ਹਿਰ ਦੇ ਬਿਲਕੁਲ ਉੱਤਰ ਪਾਸੇ ਵੱਲ ਸਥਿਤ ਹੈ ਅਤੇ ਸਿਰਫ਼ ਆਲੇ-ਦੁਆਲੇ ਦੀਆਂ ਪਹਾੜੀਆਂ ਵਿੱਚ ਹਾਈਕਿੰਗ ਕਰਦੇ ਸਮੇਂ ਜਾਂ ਗਾਈਡਿਡ ਟੂਰ ਸਮੇਂ ਦੇਖਿਆ ਜਾ ਸਕਦਾ ਹੈ।
ਭਾਵੇਂ ਸਾਡਾ ਪਾਣੀ ਮੀਂਹ ਅਤੇ ਬਰਫ਼ ਪਿਘਲਣ ਤੋਂ ਸ਼ੁਰੂ ਹੁੰਦਾ ਹੈ, ਪਰ ਇਸ ਨੂੰ ਪੀਣ ਲਈ ਸੁਰੱਖਿਅਤ ਬਣਾਉਣ ਵਾਸਤੇ ਕਈ ਜ਼ਰੂਰੀ ਕਦਮ ਚੁੱਕਣ ਦੀ ਲੋੜ ਪੈਂਦੀ ਹੈ। ਮੈਟਰੋ ਵੈਨਕੂਵਰ ਪੀਣ ਵਾਲੇ ਪਾਣੀ ਦੀ ਬਹੁਤ ਹੀ ਉੱਚੇ ਮਿਆਰ ‘ਤੇ ਸੋਧ ਕਰਦਾ ਹੈ। ਇਸ ਦੀ ਪਹਿਲਾਂ ਦੋ ਆਧੁਨਿਕ ਪਾਣੀ ਸੋਧ ਕਰਨ ਵਾਲੇ ਪਲਾਂਟਾਂ ਵਿੱਚ ਸੋਧ ਹੁੰਦੀ ਹੈ, ਜਿਉਂ ਹੀ ਇਹ ਰੈਜ਼ਰਵੌਰ ਵਿੱਚੋਂ ਨਿਕਲਦਾ ਹੈ।
ਸੀਮੋਰ-ਕੈਪੀਲੈਨੋ ਫਿਲਟਰੇਸ਼ਨ ਪਲਾਂਟ, ਆਪਣੀ ਕਿਸਮ ਦਾ ਕਨੇਡਾ ਵਿੱਚ ਸਭ ਤੋਂ ਵੱਡਾ ਪਲਾਂਟ ਹੈ, ਜੋ ਰੋਜਾਨਾ 1.8 ਬਿਲਿਅਨ ਲੀਟਰ ਤੱਕ ਪਾਣੀ ਦੀ ਸੋਧ ਕਰ ਸਕਦਾ ਹੈ। ਕੋਕੁਇਟਲਮ ਵਾਟਰ ਟਰੀਟਮੈਂਟ ਪਲਾਂਟ ਰੋਜਾਨਾ 380 ਮਿਲੀਅਨ ਲੀਟਰ ਪਾਣੀ ਦੀ ਸੋਧ ਕਰਦਾ ਹੈ, ਜੋ ਕਿ ਸਾਡੇ ਖੇਤਰ ਦੀ ਕੁੱਲ ਪਾਣੀ ਸਪਲਾਈ ਦਾ ਇੱਕ ਤਿਹਾਈ ਹਿੱਸਾ ਹੈ।
ਮੈਟਰੋ ਵੈਨਕੂਵਰ ਪੀਣ ਵਾਲੇ ਪਾਣੀ ਉੱਪਰ ਰੋਜਾਨਾ ਟੈਸਟ ਕਰਦਾ ਹੈ, ਹਰੇਕ ਸਾਲ ਲਗਭਗ 30,000 ਨਮੂਨਿਆਂ ਦਾ ਨਿਰੀਖਣ ਕੀਤਾ ਜਾਂਦਾ ਹੈ। ਇਹ ਯਕੀਨੀ ਬਣਾਉਣ ਲਈ ਕਿ ਪਾਣੀ ਟੂਟੀ ਤੱਕ ਪਹੁੰਚਣ ਵੇਲੇ ਸਾਫ਼ ਅਤੇ ਸੁਰੱਖਿਤ ਹੋਵੇ, ਇਸਦਾ ਰੈਜ਼ਰਵੌਰਾਂ ‘ਤੇ, ਪਾਣੀ ਦੀਆਂ ਪਾਈਪਾਂ ਵਿੱਚ, ਅਤੇ ਫਿਰ ਦੁਆਰਾ ਹਰੇਕ ਮਿਊਨਸੀਪੈਲਿਟੀ ਵਿੱਚ ਨਿਰੀਖਣ ਕੀਤਾ ਜਾਂਦਾ ਹੈ।
ਮੈਟਰੋ ਵੈਨਕੂਵਰ ਲੋਕਲ ਸਰਕਾਰਾਂ ਨੂੰ 500 ਕਿਲੋਮੀਟਰ ਤੋਂ ਉੱਪਰ ਪਾਣੀ ਦੀਆਂ ਪਾਈਪਾਂ ਦੇ ਵਿਛੇ ਜਾਲ ਰਾਹੀਂ ਹਰ ਰੋਜ਼ ਲਗਭਗ ਇੱਕ ਬਿਲੀਅਨ (ਗਰਮੀਆਂ ਵਿੱਚ ਵਧ ਕੇ 1.5 ਬਿਲੀਅਨ ਤੋਂ ਉੱਪਰ) ਪੀਣ ਵਾਲਾ ਪਾਣੀ ਪਹੁੰਚਦਾ ਕਰਦਾ ਹੈ। ਪਾਣੀ ਲੋਕਲ ਸਰਕਾਰ ਦੀ ਵੰਡ-ਪ੍ਰਣਾਲੀ ਵਿੱਚੋ ਵਗਦਾ ਹੈ, ਜਿੱਥੋਂ ਇਹ ਲੋਅਰ ਮੇਨਲੈਂਡ ਦੇ 2.5 ਮਿਲੀਅਨ ਵਸਨੀਕਾਂ ਅਤੇ ਵਪਾਰਾਂ ਦੀਆਂ ਟੂਟੀਆਂ ਵਿੱਚ ਪਹੁੰਚਦਾ ਹੈ।
ਇੰਨ੍ਹਾਂ ਵਿਸ਼ਾਲ ਵਾਟਰ ਸਿਸਟਮ ਚਲਾਉਣ ਲਈ ਲਗਾਤਾਰ ਅਪਗਰੇਡ, ਸੁਧਾਰ, ਦੇਖਭਾਲ ਅਤੇ ਵਾਧੇ ਦੀ ਲੋੜ ਪੈਂਦੀ ਹੈ, ਜੋ ਕਿ ਜੁੜ ਕੇ ਬਿਲੀਅਨ ਡਾਲਰਾਂ ਤੱਕ ਪਹੁੰਚ ਜਾਂਦੇ ਹਨ। ਰੋਜਾਨਾ ਕਿਰਿਆਵਾਂ ਲਈ ਪੀਣ ਵਾਲੇ ਪਾਣੀ ਦੀ ਘੱਟ ਵਰਤੋਂ ਕਰਕੇ, ਅਸੀਂ ਪਾਣੀ ਦੀ ਮੰਗ ਅਤੇ ਨਵੇਂ ਬੁਨਿਆਦੀ ਢਾਂਚੇ ਲਈ ਲੋੜੀਂਦੀ ਉੱਚੀ ਲਾਗਤ ਨੂੰ ਵੀ ਘੱਟ ਕਰ ਸਕਦੇ ਹਾਂ।
ਸਾਡੇ ਵਾਟਰ ਸਿਸਟਮ ਬਾਰੇ ਹੋਰ ਜਾਣਕਾਰੀ, ਅਤੇ ਪਾਣੀ ਘੱਟ ਵਰਤਣ ਦੇ ਤਰੀਕਿਆਂ ਬਾਰੇ ਤੁਸੀਂ ਹੋਰ ਜਾਣਕਾਰੀ www.welovewater.ca ‘ਤੇ ਪ੍ਰਾਪਤ ਕਰ ਸਕਦੇ ਹੋ।